
ਪੰਜਾਬ ਨਸ਼ਾ ਛੁਡਾਊ ਕੇਂਦਰਾਂ ਵਿੱਚ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨੇ 20 ਤਰੀਖ ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਹੜਤਾਲ ਤੇ ਜਾਣ ਦਾ ਫੈਸਲਾ ਲਿਆ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਨਸ਼ਾ ਛੁਡਾਊ ਕੇਂਦਰ ਮੁਕੰਮਲ ਤੌਰ ਤੇ ਬੰਦ ਰੱਖਣ ਦੀ ਗੱਲ ਕਹੀ ਗਈ ਹੈ ਕਰਮਚਾਰੀਆਂ ਸਰਕਾਰ ਦੇ ਪ੍ਰਤੀ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਪਿਛਲੇ 4 ਸਾਲਾਂ ਤੋਂ ਕਰਮਚਾਰੀਆਂ ਨੂੰ ਲੋਲੀਪੋਪ ਦਿੰਦੀ ਆ ਰਹੀ ਹੈ ਕਿ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ ਜਦਕਿ ਕਰਮਚਾਰੀ ਅਜ ਤਕ ਗੈਰ ਸਰਕਾਰੀ ਸੰਗਠਨਾਂ ਦੇ ਤਹਿਤ ਹੀ ਕੰਮ ਕਰ ਰਹੇ ਹਨ, ਅਤੇ ਸਰਕਾਰੀ ਤੋਰ ਤੇ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਗਿਆ ਹੈ । V/O ਹੜਤਾਲ ਤੇ ਜਾਣ ਵਾਲੇ ਕਰਮਚਾਰੀਆਂ ਦੀ ਅਗਵਾਈ ਕਰ ਰਹੇ ਗੁਕੀਰਤਨ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਨੂੰ ਮੁਫ਼ਤ O P D ਦੇ ਰਹੀ ਹੈ ਜਿਸ ਵਿੱਚ 4 ਹਜਾਰ ਨੌਜਵਾਨ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਹਨ। ਉਹਨਾਂ ਮੀਡੀਆ ਦੇ ਰਾਹੀਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੋ ਨੌਜਵਾਨ ਨਸ਼ਾ ਖਰੀਦਣ ਲਈ ਹਜਾਰਾਂ ਰੁਪਏ ਖਰਚ ਕਰ ਸਕਦਾ ਹੈ ਉਹ 200 ਰੁਪਏ ਦੀ ਦਵਾਈ ਕਿਉਂ ਨਹੀਂ ਖਰੀਦ ਸਕਦਾ। ਤੇ ਜੇ ਸਰਕਾਰ ਨੌਜਵਾਨਾਂ ਦਾ ਇਲਾਜ ਮੁਫ਼ਤ ਕਰ ਸਕਦੀ ਹੈ ਤਾਂ ਕਰਮਚਾਰੀਆਂ ਦੀਆਂ ਤਨਖਾਹਾਂ ਕਿਉਂ ਨਹੀਂ ਵਧਾ ਸਕਦੀ। ਸਰਕਾਰ ਤੋਂ ਨਾਰਾਜ਼ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਹ ਲੰਬੀ ਹੜਤਾਲ ਤੇ ਚਲੇ ਜਾਣ ਗੇ, ਇਸ ਦੌਰਾਨ ਕਿਸੇ ਵੀ ਇਲਾਜ ਅਧੀਨ ਨੌਜਵਾਨਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
de-addiction centres ਦੇ ਕਰਮਚਾਰੀਆਂ ਨੇ 20 ਤਾਰੀਖ ਨੂੰ ਹੜਤਾਲ ਤੇ ਜਾਣ ਦਾ ਲਿਆ ਫ਼ੈਸਲਾ - YouTube |
| 0 Likes | 0 Dislikes |
| 14 views views | 36,156 followers |
| News & Politics | Upload TimePublished on 5 Aug 2018 |
Không có nhận xét nào:
Đăng nhận xét